ਮਾਈਕ ਦੀ ਇਜਾਜ਼ਤ ਦਿਓ
ਇਸ ਪੰਨੇ ਦੇ ਐਡੀਟਰ ਵਿੱਚ ਪੰਜਾਬੀ ਜਾਂ ਹਿੰਦੀ ਚੁਣੋ। ਬੋਲਣਾ ਸ਼ੁਰੂ ਕਰੋ ਦਬਾਓ ਤੇ ਮਾਈਕ ਦੀ ਇਜਾਜ਼ਤ ਦਿਓ।
ਸਤਿ ਸ੍ਰੀ ਅਕਾਲनमस्तेWelcome
ਮੁਫ਼ਤ ਪੰਜਾਬੀ ਵੌਇਸ ਟਾਈਪਿੰਗ
ਮਾਈਕ ਦਬਾਓ ਤੇ ਆਪਣੀ ਬੋਲੀ ਵਿੱਚ ਬੋਲੋ। ਤੁਹਾਡੇ ਬੋਲ ਨਾਲੋ-ਨਾਲ ਸਾਫ਼ ਗੁਰਮੁਖੀ ਵਿੱਚ ਲਿਖੇ ਜਾਂਦੇ ਹਨ — ਚਿੱਠੀ, ਸੁਨੇਹਾ, ਕਵਿਤਾ ਜਾਂ ਨੋਟ, ਬਿਨਾਂ ਕੀਬੋਰਡ ਦੇ।
Chrome ਵਰਗੇ ਸਪੀਚ ਪਛਾਣ ਵਾਲੇ ਬ੍ਰਾਊਜ਼ਰ ਵਿੱਚ ਵਰਤੋ। ਭਾਸ਼ਾ ਦੀ ਸਹਾਇਤਾ ਬ੍ਰਾਊਜ਼ਰ ਮੁਤਾਬਕ ਬਦਲਦੀ ਹੈ। ਸਾਂਝਾ ਕਰਨ ਤੋਂ ਪਹਿਲਾਂ ਲਿਖਤ ਸੋਧੋ।
ਆਵਾਜ਼ ਤੁਹਾਡੇ ਫ਼ੋਨ ਜਾਂ ਬ੍ਰਾਊਜ਼ਰ ਦੀ ਸਪੀਚ ਸੇਵਾ ਨੂੰ ਜਾਂਦੀ ਹੈ। ਅਸੀਂ ਰਿਕਾਰਡਿੰਗ ਨਹੀਂ ਰੱਖਦੇ। ਤੁਹਾਡੀ ਨਿੱਜਤਾ →
ਕੁਝ ਇੰਸਟਾਲ ਕਰਨ ਦੀ ਲੋੜ ਨਹੀਂ। ਬ੍ਰਾਊਜ਼ਰ ਵਿੱਚ ਖੋਲ੍ਹੋ ਤੇ ਸ਼ੁਰੂ ਕਰੋ।
ਇਸ ਪੰਨੇ ਦੇ ਐਡੀਟਰ ਵਿੱਚ ਪੰਜਾਬੀ ਜਾਂ ਹਿੰਦੀ ਚੁਣੋ। ਬੋਲਣਾ ਸ਼ੁਰੂ ਕਰੋ ਦਬਾਓ ਤੇ ਮਾਈਕ ਦੀ ਇਜਾਜ਼ਤ ਦਿਓ।
ਆਪਣੀ ਆਮ ਰਫ਼ਤਾਰ ਨਾਲ ਬੋਲੋ। ਤੁਹਾਡੇ ਬੋਲ ਗੁਰਮੁਖੀ ਵਿੱਚ ਲਿਖੇ ਜਾਂਦੇ ਹਨ।
ਲਿਖਤ ਪੜ੍ਹੋ, ਨਾਂ ਤੇ ਅੰਕ ਸੋਧੋ, ਫਿਰ ਕਾਪੀ ਜਾਂ ਡਾਊਨਲੋਡ ਕਰੋ।
ਬੋਲਣ ਤੋਂ ਲੈ ਕੇ ਭੇਜਣ ਤੱਕ — ਸਭ ਕੁਝ ਇੱਕੋ ਥਾਂ, ਵੱਡੇ ਤੇ ਸਾਫ਼ ਬਟਨਾਂ ਨਾਲ।
ਸਹਾਇਕ ਬ੍ਰਾਊਜ਼ਰ ਵਿੱਚ ਮਾਈਕ ਵਰਤੋ ਜਾਂ ਕੀਬੋਰਡ ਨਾਲ ਲਿਖੋ।
ਨਵੀਂ ਪੱਕੀ ਲਿਖਤ ਕਰਸਰ ਵਾਲੀ ਥਾਂ ਜੁੜਦੀ ਹੈ। ਪਹਿਲੀ ਸੋਧ ਨਹੀਂ ਮਿਟਦੀ।
ਪੰਜਾਬੀ ਤੇ ਹਿੰਦੀ ਦੇ ਡਰਾਫ਼ਟ ਇਸ ਬ੍ਰਾਊਜ਼ਰ ਵਿੱਚ ਵੱਖਰੇ ਸਾਂਭੇ ਜਾਂਦੇ ਹਨ।
ਯੂਨੀਕੋਡ ਟੈਕਸਟ ਜਾਂ Word ਵਾਲੀ .doc ਫ਼ਾਈਲ ਬਣਾਓ। PDF / ਪ੍ਰਿੰਟ ਵਿੱਚ Save as PDF ਚੁਣੋ।
ਲਿਖਤ ਕਾਪੀ ਕਰਕੇ WhatsApp, ਈਮੇਲ ਜਾਂ ਹੋਰ ਐਪ ਵਿੱਚ ਪਾਓ।
ਗੁਰਮੁਖੀ ਤੇ ਦੇਵਨਾਗਰੀ ਲਈ ਸਾਫ਼ ਜਾਂ ਕਲਾਸਿਕ ਫ਼ੌਂਟ ਚੁਣੋ।
ਨਵਾਂ ਡਰਾਫ਼ਟ ਸ਼ੁਰੂ ਕਰੋ ਤੇ ਪੁਰਾਣੀ ਲਿਖਤ Undo ਨਾਲ ਵਾਪਸ ਲਿਆਓ।
ਐਪ ਇੰਸਟਾਲ ਕੀਤੇ ਜਾਂ ਖਾਤਾ ਬਣਾਏ ਬਿਨਾਂ ਇੱਥੇ ਲਿਖੋ।
ਇੱਕ ਬਟਨ ਨਾਲ ਬੋਲੀ ਬਦਲੋ। ਹਰ ਲਿਪੀ ਆਪਣੇ ਸਾਫ਼, ਪੜ੍ਹਨਯੋਗ ਅੱਖਰਾਂ ਵਿੱਚ ਦਿਸਦੀ ਹੈ।
ਹੋਰ ਬੋਲੀਆਂ ਬਾਅਦ ਵਿੱਚ ਜੋੜੀਆਂ ਜਾਣਗੀਆਂ।
ਸਤਿ ਸ੍ਰੀ ਅਕਾਲ ਜੀ, ਤੁਹਾਡਾ ਕੀ ਹਾਲ ਹੈ।
ਅੱਜ ਮੈਂ ਬੋਲ ਕੇ ਚਿੱਠੀ ਲਿਖ ਰਿਹਾ ਹਾਂ।
ਬੇਬੇ ਜੀ ਨੂੰ ਮੇਰਾ ਪਿਆਰ ਦੇਣਾ।
ਜਿਨ੍ਹਾਂ ਨੂੰ ਛੋਟੇ ਕੀਬੋਰਡ ਤੇ ਪੰਜਾਬੀ ਲਿਖਣੀ ਔਖੀ ਲੱਗਦੀ ਹੈ — ਬੱਸ ਬੋਲੋ ਤੇ ਸੁਨੇਹਾ ਤਿਆਰ।
ਨੋਟ, ਲੇਖ, ਅਸਾਈਨਮੈਂਟ ਤੇ ਜਮਾਤ ਦੀ ਸਮੱਗਰੀ ਦਾ ਪਹਿਲਾ ਖਰੜਾ ਛੇਤੀ ਤਿਆਰ ਕਰੋ।
ਕਹਾਣੀ, ਕਵਿਤਾ, ਖ਼ਬਰ ਜਾਂ ਵੀਡੀਓ ਦੀ ਸਕ੍ਰਿਪਟ — ਖ਼ਿਆਲ ਆਉਂਦੇ ਸਾਰ ਬੋਲ ਕੇ ਸਾਂਭ ਲਵੋ।
ਚਿੱਠੀਆਂ, ਅਰਜ਼ੀਆਂ, ਸੂਚਨਾਵਾਂ ਤੇ ਮੀਟਿੰਗ ਦੇ ਨੋਟ ਪੰਜਾਬੀ ਵਿੱਚ ਛੇਤੀ ਲਿਖੋ।
ਮਸ਼ੀਨ ਨਾਲ ਲਿਖੀ ਲਿਖਤ ਪਹਿਲਾ ਖਰੜਾ ਹੁੰਦੀ ਹੈ। ਇਹ ਛੋਟੀਆਂ ਗੱਲਾਂ ਉਸਨੂੰ ਕਾਫ਼ੀ ਸੁਧਾਰ ਦਿੰਦੀਆਂ ਹਨ।
ਟੀਵੀ, ਪੱਖੇ ਜਾਂ ਸੜਕ ਦਾ ਸ਼ੋਰ ਸ਼ਬਦ ਵਿਗਾੜ ਦਿੰਦਾ ਹੈ।
ਮਾਈਕ ਮੂੰਹ ਤੋਂ ਲਗਭਗ ਇੱਕ ਗਿੱਠ ਦੂਰ ਰੱਖੋ — ਨਾ ਬਹੁਤ ਨੇੜੇ, ਨਾ ਬਹੁਤ ਦੂਰ।
ਇੱਕ-ਇੱਕ ਸ਼ਬਦ ਦੀ ਥਾਂ ਪੂਰਾ ਵਾਕ ਬੋਲੋ ਤੇ ਵਾਕ ਮੁੱਕਣ ਤੇ ਥੋੜ੍ਹਾ ਰੁਕੋ।
ਬਹੁਤ ਤੇਜ਼ ਜਾਂ ਬਹੁਤ ਹੌਲੀ ਬੋਲਣ ਦੀ ਲੋੜ ਨਹੀਂ। ਜਿਵੇਂ ਗੱਲ ਕਰਦੇ ਹੋ, ਉਵੇਂ ਬੋਲੋ।
ਲੋਕਾਂ ਤੇ ਥਾਵਾਂ ਦੇ ਨਾਂ, ਅੰਗਰੇਜ਼ੀ ਸ਼ਬਦ ਤੇ ਗਿਣਤੀ ਇੱਕ ਵਾਰ ਜ਼ਰੂਰ ਵੇਖ ਲਵੋ।
ਕਾਪੀ ਜਾਂ ਡਾਊਨਲੋਡ ਕਰਨ ਤੋਂ ਪਹਿਲਾਂ ਪੂਰਾ ਡਰਾਫ਼ਟ ਜਾਂਚੋ।
ਅਸੀਂ ਸਾਫ਼ ਦੱਸਦੇ ਹਾਂ ਕਿ ਕੀ ਤਿਆਰ ਹੈ ਤੇ ਕੀ ਅਜੇ ਬਣ ਰਿਹਾ ਹੈ।
ਕੰਪਿਊਟਰ ਜਾਂ ਐਂਡਰਾਇਡ ਫ਼ੋਨ ਦੇ Chrome ਬ੍ਰਾਊਜ਼ਰ ਵਿੱਚ ਖੋਲ੍ਹੋ ਤੇ ਬੋਲਣਾ ਸ਼ੁਰੂ ਕਰੋ।
ਐਪ ਖੋਲ੍ਹੋ →ਐਂਡਰਾਇਡ ਐਪ ਬਣ ਚੁੱਕੀ ਹੈ ਤੇ ਪਰਖੀ ਜਾ ਰਹੀ ਹੈ। Google Play ਤੇ ਆਉਣ ਮਗਰੋਂ ਇੱਥੇ ਲਿੰਕ ਮਿਲੇਗਾ।
iPhone ਲਈ ਪੰਜਾਬੀ ਬੋਲ ਕੇ ਲਿਖਣ ਦੀ ਸਹੂਲਤ ਉੱਤੇ ਕੰਮ ਚੱਲ ਰਿਹਾ ਹੈ। ਅਜੇ ਇਹ ਤਿਆਰ ਨਹੀਂ।
ਤੁਹਾਡੀ ਰਿਕਾਰਡਿੰਗ ਸਾਡੇ ਕੋਲ ਨਹੀਂ ਰੱਖੀ ਜਾਂਦੀ।
ਬੋਲ ਨੂੰ ਲਿਖਤ ਵਿੱਚ ਬਦਲਣ ਲਈ ਆਵਾਜ਼ ਤੁਹਾਡੇ ਫ਼ੋਨ ਜਾਂ ਬ੍ਰਾਊਜ਼ਰ ਦੀ ਬੋਲ-ਪਛਾਣ ਸੇਵਾ ਕੋਲ ਜਾਂਦੀ ਹੈ (ਜਿਵੇਂ Google ਦੀ)। ਇਸ ਲਈ ਇੰਟਰਨੈੱਟ ਚਾਹੀਦਾ ਹੈ।
ਤੁਹਾਡੇ ਨੋਟ ਤੁਹਾਡੇ ਆਪਣੇ ਫ਼ੋਨ ਜਾਂ ਬ੍ਰਾਊਜ਼ਰ ਵਿੱਚ ਸਾਂਭੇ ਜਾਂਦੇ ਹਨ, ਸਾਡੇ ਸਰਵਰ ਤੇ ਨਹੀਂ।
ਸਾਈਨ-ਅੱਪ ਕਰੋ ਤਾਂ ਸਿਰਫ਼ ਨਾਮ ਤੇ ਈਮੇਲ ਰੱਖੇ ਜਾਂਦੇ ਹਨ, ਜੋ ਤੁਸੀਂ ਐਪ ਵਿੱਚੋਂ ਕਦੇ ਵੀ ਮਿਟਾ ਸਕਦੇ ਹੋ।
ਹਾਂ। ਬੋਲ ਕੇ ਲਿਖਣਾ, ਨੋਟ ਸਾਂਭਣੇ, ਕਾਪੀ ਤੇ ਸਾਂਝਾ ਕਰਨਾ — ਸਭ ਮੁਫ਼ਤ ਹੈ। ਕੋਈ ਸਬਸਕ੍ਰਿਪਸ਼ਨ ਨਹੀਂ।
ਨਹੀਂ। ਸਾਈਨ-ਅੱਪ ਤੁਹਾਡੀ ਮਰਜ਼ੀ ਹੈ ਤੇ “ਅਜੇ ਨਹੀਂ” ਦਬਾ ਕੇ ਛੱਡਿਆ ਜਾ ਸਕਦਾ ਹੈ। ਐਪ ਇਸ ਤੋਂ ਬਿਨਾਂ ਵੀ ਪੂਰੀ ਚੱਲਦੀ ਹੈ।
ਕੰਪਿਊਟਰ ਜਾਂ ਐਂਡਰਾਇਡ ਫ਼ੋਨ ਉੱਤੇ Google Chrome ਦਾ ਨਵਾਂ ਵਰਜਨ ਵਰਤੋ। ਹੋਰ ਬ੍ਰਾਊਜ਼ਰਾਂ ਵਿੱਚ ਪੰਜਾਬੀ ਬੋਲ-ਪਛਾਣ ਨਾ ਮਿਲੇ ਤਾਂ ਐਪ ਤੁਹਾਨੂੰ ਦੱਸ ਦਿੰਦੀ ਹੈ।
ਬ੍ਰਾਊਜ਼ਰ ਦੀ ਪਤਾ-ਪੱਟੀ ਵਿੱਚ ਤਾਲੇ ਦੇ ਨਿਸ਼ਾਨ ਤੇ ਦਬਾ ਕੇ ਮਾਈਕ੍ਰੋਫ਼ੋਨ ਨੂੰ “Allow” ਕਰੋ, ਫਿਰ ਪੰਨਾ ਦੁਬਾਰਾ ਖੋਲ੍ਹੋ। ਵੇਖ ਲਵੋ ਕਿ ਕੋਈ ਹੋਰ ਐਪ ਮਾਈਕ ਨਹੀਂ ਵਰਤ ਰਹੀ ਤੇ ਇੰਟਰਨੈੱਟ ਚੱਲ ਰਿਹਾ ਹੈ।
ਨਹੀਂ। ਬੋਲ ਕੇ ਲਿਖਣ ਲਈ ਇੰਟਰਨੈੱਟ ਚਾਹੀਦਾ ਹੈ, ਕਿਉਂਕਿ ਬੋਲ-ਪਛਾਣ ਇੰਟਰਨੈੱਟ ਰਾਹੀਂ ਹੁੰਦੀ ਹੈ।
ਨਹੀਂ, ਕੋਈ ਵੀ ਬੋਲ-ਪਛਾਣ ਸੌ ਫ਼ੀਸਦੀ ਸਹੀ ਨਹੀਂ ਹੁੰਦੀ। ਨਤੀਜਾ ਤੁਹਾਡੇ ਲਹਿਜੇ, ਸ਼ੋਰ ਤੇ ਮਾਈਕ ਉੱਤੇ ਨਿਰਭਰ ਕਰਦਾ ਹੈ। ਇਸੇ ਲਈ ਲਿਖਤ ਸੋਧੀ ਜਾ ਸਕਦੀ ਹੈ — ਭੇਜਣ ਤੋਂ ਪਹਿਲਾਂ ਇੱਕ ਵਾਰ ਪੜ੍ਹ ਲਵੋ।
ਅਸੀਂ ਤੁਹਾਡੀ ਆਵਾਜ਼ ਨਹੀਂ ਸਾਂਭਦੇ। ਬੋਲ ਨੂੰ ਲਿਖਤ ਵਿੱਚ ਬਦਲਣ ਲਈ ਆਵਾਜ਼ ਬੋਲ-ਪਛਾਣ ਸੇਵਾ ਕੋਲ ਜਾਂਦੀ ਹੈ, ਜਿਸ ਦੇ ਆਪਣੇ ਨਿਯਮ ਹਨ।
ਐਂਡਰਾਇਡ ਐਪ ਪਰਖੀ ਜਾ ਰਹੀ ਹੈ ਤੇ Google Play ਤੇ ਆਉਣ ਮਗਰੋਂ ਇੱਥੇ ਲਿੰਕ ਦਿੱਤਾ ਜਾਵੇਗਾ। iPhone ਉੱਤੇ ਕੰਮ ਚੱਲ ਰਿਹਾ ਹੈ। ਅਸੀਂ ਕੋਈ ਪੱਕੀ ਤਾਰੀਖ਼ ਨਹੀਂ ਦੱਸ ਰਹੇ।